Tuesday, March 10, 2026
BREAKING
ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਬਣੇ ਪਿਤਾ, ਪਤਨੀ ਨੇ ਧੀ ਨੂੰ ਦਿੱਤਾ ਜਨਮ ਕਰੂਰ ਭਾਜੜ ਮਾਮਲਾ: CBI ਨੇ ਅਦਾਕਾਰ ਤੇ TVK ਮੁਖੀ ਵਿਜੇ ਨੂੰ ਮੁੜ ਕੀਤਾ ਤਲਬ ਧੋਨੀ ਤੇ ਰੋਹਿਤ ਦੇ ਐਲੀਟ ਕਲੱਬ 'ਚ ਸ਼ਾਮਲ ਹੋ ਕੇ ਚੰਗਾ ਲੱਗ ਰਿਹਾ ਹੈ : ਸੂਰਿਆਕੁਮਾਰ ਯਾਦਵ ਮਨੂ ਭਾਕਰ ਰਾਸ਼ਟਰੀ ਚੋਣ ਟ੍ਰਾਇਲ ਦੇ ਮਹਿਲਾ 10 ਮੀਟਰ ਪਿਸਟਲ ਮੁਕਾਬਲੇ 'ਚ ਚੋਟੀ 'ਤੇ ਪੁੱਜੀ ਅਰਸ਼ਦੀਪ ਸਿੰਘ ਖ਼ਿਲਾਫ਼ ICC ਦਾ ਐਕਸ਼ਨ! World Cup Final 'ਚ ਕੀਤੀ 'ਗਲਤੀ' ਦੀ ਦਿੱਤੀ ਸਜ਼ਾ IPL 2026: ਮੈਥਿਊ ਹੇਡਨ ਬਣੇ ਗੁਜਰਾਤ ਟਾਈਟਨਸ ਦੇ ਨਵੇਂ ਬੱਲੇਬਾਜ਼ੀ ਕੋਚ ਹਰਿਆਣਾ ਦੇ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਪੰਜਾਬ ਦੇ 4 ਹਸਪਤਾਲਾਂ 'ਚ ਹੋਵੇਗਾ 'ਕੈਸ਼ਲੇਸ' ਇਲਾਜ ਗਹਿਣੇ ਖ਼ਰੀਦਣ ਵਾਲਿਆਂ ਨੂੰ ਝਟਕਾ , 10,442 ਰੁਪਏ ਮਹਿੰਗੀ ਹੋਈ ਚਾਂਦੀ ਇਰਾਨ-ਅਮਰੀਕਾ ਤੇ ਇਜ਼ਰਾਈਲ ਦੀ ਜੰਗ 'ਚ 'ਜਿੱਤ' ਰਿਹਾ ਰੂਸ ! ਜਾਣੋ ਕਿਵੇਂ ਦੋ ਦਿਨਾਂ ਦੀ ਗਿਰਾਵਟ ਤੋਂ ਬਾਅਦ ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਰਿਕਵਰੀ, Day High 'ਤੇ ਬੰਦ ਹੋਏ Sensex-Nifty

ਰਾਸ਼ਟਰੀ

ਔਰਤ ਸਮਾਜ ਦੀ ਇੱਕ ਮਜ਼ਬੂਤ ਧਿਰ, ਸਾਨੂੰ ਧੀਆਂ ਪ੍ਰਤੀ ਆਪਣੀ ਮਾਨਸਿਕਤਾ ਬਦਲਣ ਦੀ ਲੋੜ: ਡਾ. ਹਰੀਸ਼ ਕਿਰਪਾਲ 

10 ਮਾਰਚ, 2026 05:21 PM

ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਹਰੀਸ਼ ਕਿਰਪਾਲ ਨੇ ਮੰਗਲਵਾਰ ਨੂੰ ਨਵਾਂਸ਼ਹਿਰ ਦੇ ਪੰਜ ਨਿੱਜੀ ਅਲਟਰਾਸਾਊਂਡ ਸਕੈਨ ਸੈਂਟਰਾਂ ਦੀ ਅਚਨਚੇਤ ਚੈਕਿੰਗ ਕੀਤੀ। ਇਸ ਮੌਕੇ ਉਨ੍ਹਾਂ ਨੇ ਅਲਟਰਾਸਾਊਂਡ ਸਕੈਨ ਸੈਂਟਰਾਂ ਦੇ ਰਿਕਾਰਡ ਦੀ ਜਾਂਚ ਵੀ ਕੀਤੀ। ਇਸ ਮੌਕੇ ਉਨ੍ਹਾਂ ਨਾਲ ਕਾਰਜਕਾਰੀ ਪੀ.ਐੱਨ.ਡੀ.ਟੀ. ਕੋਆਡੀਨੇਟਰ ਸ੍ਰੀ ਹਰਨੇਕ ਸਿੰਘ ਵੀ ਮੌਜੂਦ ਸਨ।
 
ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਹਰੀਸ਼ ਕਿਰਪਾਲ ਨੇ ਦੱਸਿਆ ਕਿ ਪੀ.ਸੀ.-ਪੀ.ਐਨ.ਡੀ.ਟੀ. ਐਕਟ ਦਾ ਮੁੱਖ ਉਦੇਸ਼ ਜਨਮ ਤੋਂ ਪਹਿਲਾਂ ਦੇ ਲਿੰਗ ਨਿਰਧਾਰਨ ਟੈਸਟਾਂ ’ਤੇ ਪਾਬੰਦੀ ਲਗਾ ਕੇ ਮਾਦਾ ਭਰੂਣ ਹੱਤਿਆ ਨੂੰ ਰੋਕਣਾ ਹੈ। ਉਨ੍ਹਾਂ ਨੇ ਨਿੱਜੀ ਅਲਟਰਾਸਾਊਂਡ ਸਕੈਨ ਸੈਂਟਰਾਂ ਦੇ ਪ੍ਰਤੀਨਿਧੀਆਂ ਨੂੰ ਹਦਾਇਤ ਕਰਦੇ ਹੋਏ ਕਿਹਾ ਕਿ ਪੀ.ਸੀ.ਪੀ.ਐਨ.ਡੀ.ਟੀ. ਐਕਟ ਦੀਆਂ ਧਾਰਾਵਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਪੀ.ਸੀ.ਪੀ.ਐਨ.ਡੀ.ਟੀ. ਐਕਟ ਨੂੰ ਸਖ਼ਤੀ ਨਾਲ ਲਾਗੂ ਕਰਕੇ ਭਰੂਣ ਹੱਤਿਆ ਵਰਗੀ ਅਲਾਮਤ ਨੂੰ ਨੱਥ ਪਾਈ ਜਾ ਰਹੀ ਹੈ। ਇਸ ਐਕਟ ਦਾ ਮੁੱਖ ਉਦੇਸ਼ ਭਰੂਣ ਦੇ ਲਿੰਗ ਨਿਰਧਾਰਨ 'ਤੇ ਪ੍ਰਭਾਵਸ਼ਾਲੀ ਨਿਯੰਤਰਣ ਲਗਾਉਣਾ ਹੈ।
 
ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਨੇ ਅੱਗੇ ਕਿਹਾ ਕਿ ਜ਼ਿਲ੍ਹੇ ਅੰਦਰ ਜੋ ਵੀ ਕੋਈ ਪੀ.ਸੀ.ਪੀ.ਐਨ.ਡੀ.ਟੀ. ਐਕਟ ਦੀ ਉਲੰਘਣਾ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਗਰਭ ਅਵਸਥਾ ਵਿਚ ਲਿੰਗ ਜਾਂਚ ਕਰਨਾ ਅਤੇ ਕਰਵਾਉਣਾ ਦੋਵੇਂ ਅਪਰਾਧ ਹੈ। ਇਸ ਅਪਰਾਧ ਵਿਚ ਸ਼ਾਮਲ ਡਾਕਟਰ ਤੋਂ ਲੈ ਕੇ ਜਾਂਚ ਕਰਨ ਵਾਲੇ ਅਤੇ ਕਰਵਾਉਣ ਵਾਲੇ ਬਰਾਬਰ ਦੋਸ਼ੀ ਮੰਨੇ ਜਾਂਦੇ ਹਨ ਅਤੇ ਅਪਰਾਧ ਸਾਬਿਤ ਹੋਣ ਦੀ ਸੂਰਤ ਵਿਚ ਘੱਟੋ-ਘੱਟ ਤਿੰਨ ਸਾਲ ਦੀ ਕੈਦ ਹੋ ਸਕਦੀ ਹੈ। 
 
ਡਾ. ਕਿਰਪਾਲ ਨੇ ਕਿਹਾ ਕਿ ਕੰਨਿਆ ਭਰੂਣ ਹੱਤਿਆ ਮਨੁੱਖਤਾ ਲਈ ਸ਼ਰਾਪ ਹੈ ਅਤੇ ਇਸ ਦੀ ਰੋਕਥਾਮ ਲਈ ਸਿਹਤ ਵਿਭਾਗ ਸਖਤ ਕਦਮ ਉਠਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੀ.ਸੀ.ਪੀ.ਐੱਨ.ਡੀ.ਟੀ. ਐਕਟ ਦੀ ਉਲੰਘਣਾ ਕਰਨ ਵਾਲਿਆਂ ’ਤੇ ਸਿਹਤ ਵਿਭਾਗ ਦੀ ਤਿੱਖੀ ਨਜ਼ਰ ਹੈ। 
ਉਨ੍ਹਾਂ ਕਿਹਾ ਕਿ ਸਮਾਜ ਨੂੰ ਅੱਗੇ ਤੋਰਨ ਵਿੱਚ ਔਰਤਾਂ ਵੱਲੋਂ ਨਿਭਾਈ ਜਾ ਰਹੀ ਅਹਿਮ ਭੂਮਿਕਾ ਨੂੰ ਰੇਖਾਂਕਿਤ ਕਰਦਿਆਂ ਜ਼ਿਲ੍ਹਾ ਸਿਹਤ ਅਫ਼ਸਰ ਸਿੰਘ ਨੇ ਕਿਹਾ ਕਿ ਔਰਤਾਂ ਤੋਂ ਬਿਨਾਂ ਮਨੁੱਖੀ ਸਮਾਜ ਦੀ ਹੋਂਦ ਹੀ ਸੰਭਵ ਨਹੀਂ ਹੈ। ਔਰਤ ਇੱਕ ਮਜ਼ਬੂਤ ਧਿਰ ਹੈ ਕਿਉਂਕਿ ਇਹ ਔਰਤ ਹੀ ਹੈ, ਜੋ ਨਾ ਸਿਰਫ਼ ਇੱਕ ਪਰਿਵਾਰ ਨੂੰ ਸਫਲਤਾਪੂਰਵਕ ਸੰਭਾਲਦੀ ਹੈ, ਸਗੋਂ ਘਰ ਦੀ ਚਾਰਦਿਵਾਰੀ ਤੋਂ ਬਾਹਰ ਕਿਸੇ ਵੀ ਪੇਸ਼ੇ ਵਿੱਚ ਨਵੀਆਂ ਲੀਹਾਂ ਪਾ ਸਕਦੀ ਹੈ। ਸਾਨੂੰ ਔਰਤਾਂ ਪ੍ਰਤੀ ਆਪਣੀ ਮਾਨਸਿਕਤਾ ਬਦਲਣ ਦੀ ਲੋੜ ਹੈ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਯੋਗੀ ਆਦਿੱਤਿਆਨਾਥ ਦੀ ਮਾਤਾ ਬਾਰੇ ਵਿਵਾਦਤ ਟਿੱਪਣੀ: ਮੌਲਾਨਾ ਅਬਦੁੱਲਾ ਸਲੀਮ ਖ਼ਿਲਾਫ਼ 83 FIR ਦਰਜ, ਗ੍ਰਿਫ਼ਤਾਰੀ ਦੀ ਤਲਵਾਰ ਲਟਕੀ

ਯੋਗੀ ਆਦਿੱਤਿਆਨਾਥ ਦੀ ਮਾਤਾ ਬਾਰੇ ਵਿਵਾਦਤ ਟਿੱਪਣੀ: ਮੌਲਾਨਾ ਅਬਦੁੱਲਾ ਸਲੀਮ ਖ਼ਿਲਾਫ਼ 83 FIR ਦਰਜ, ਗ੍ਰਿਫ਼ਤਾਰੀ ਦੀ ਤਲਵਾਰ ਲਟਕੀ

ਦਿੱਲੀ 'ਚ ਕਹਿਰ ਬਣ ਕੇ ਟੁੱਟੀ ਤੇਜ਼ ਰਫ਼ਤਾਰ DTC ਬੱਸ, 3 ਮੌਤਾਂ ਤੋਂ ਬਾਅਦ ਨਾਂਗਲੋਈ 'ਚ ਹਿੰਸਾ, ਭੀੜ ਨੇ ਫੂਕੀਆਂ ਬੱਸਾਂ

ਦਿੱਲੀ 'ਚ ਕਹਿਰ ਬਣ ਕੇ ਟੁੱਟੀ ਤੇਜ਼ ਰਫ਼ਤਾਰ DTC ਬੱਸ, 3 ਮੌਤਾਂ ਤੋਂ ਬਾਅਦ ਨਾਂਗਲੋਈ 'ਚ ਹਿੰਸਾ, ਭੀੜ ਨੇ ਫੂਕੀਆਂ ਬੱਸਾਂ

NCERT ਨੇ 8ਵੀਂ ਜਮਾਤ ਦੀ ਕਿਤਾਬ ਦੇ 'ਜੁਡੀਸ਼ਰੀ' ਚੈਪਟਰ 'ਤੇ ਮੰਗੀ ਮਾਫ਼ੀ, ਪੂਰੀ ਕਿਤਾਬ ਲਈ ਵਾਪਸ

NCERT ਨੇ 8ਵੀਂ ਜਮਾਤ ਦੀ ਕਿਤਾਬ ਦੇ 'ਜੁਡੀਸ਼ਰੀ' ਚੈਪਟਰ 'ਤੇ ਮੰਗੀ ਮਾਫ਼ੀ, ਪੂਰੀ ਕਿਤਾਬ ਲਈ ਵਾਪਸ

ਦਿੱਲੀ ਦੰਗਿਆਂ ਦੇ ਮੁਲਜ਼ਮ ਸ਼ਰਜੀਲ ਇਮਾਮ ਨੂੰ ਰਾਹਤ ! 10 ਦਿਨਾਂ ਦੀ ਮਿਲੀ ਅੰਤਰਿਮ ਜ਼ਮਾਨਤ

ਦਿੱਲੀ ਦੰਗਿਆਂ ਦੇ ਮੁਲਜ਼ਮ ਸ਼ਰਜੀਲ ਇਮਾਮ ਨੂੰ ਰਾਹਤ ! 10 ਦਿਨਾਂ ਦੀ ਮਿਲੀ ਅੰਤਰਿਮ ਜ਼ਮਾਨਤ

ਭਾਜਪਾ ਦੀ ਲਕਸ਼ਮੀ ਵਰਮਾ ਰਾਜ ਸਭਾ ਮੈਂਬਰ ਲਈ ਬਿਨਾਂ ਮੁਕਾਬਲਾ ਚੁਣੀ

ਭਾਜਪਾ ਦੀ ਲਕਸ਼ਮੀ ਵਰਮਾ ਰਾਜ ਸਭਾ ਮੈਂਬਰ ਲਈ ਬਿਨਾਂ ਮੁਕਾਬਲਾ ਚੁਣੀ

ਸਾਲ ਦੇ ਅੰਤ ਤੱਕ ਆਵੇਗੀ ਅਹਿਮਦਾਬਾਦ ਏਅਰ ਇੰਡੀਆ ਹਾਦਸੇ ਦੀ ਅੰਤਿਮ ਰਿਪੋਰਟ

ਸਾਲ ਦੇ ਅੰਤ ਤੱਕ ਆਵੇਗੀ ਅਹਿਮਦਾਬਾਦ ਏਅਰ ਇੰਡੀਆ ਹਾਦਸੇ ਦੀ ਅੰਤਿਮ ਰਿਪੋਰਟ

ਪੱਛਮੀ ਬੰਗਾਲ ਚੋਣਾਂ: ਭਾਜਪਾ ਨੇ ਚੋਣ ਕਮਿਸ਼ਨ ਤੋਂ ਕੀਤੀ 3 ਪੜਾਵਾਂ 'ਚ ਵੋਟਿੰਗ ਕਰਵਾਉਣ ਦੀ ਮੰਗ

ਪੱਛਮੀ ਬੰਗਾਲ ਚੋਣਾਂ: ਭਾਜਪਾ ਨੇ ਚੋਣ ਕਮਿਸ਼ਨ ਤੋਂ ਕੀਤੀ 3 ਪੜਾਵਾਂ 'ਚ ਵੋਟਿੰਗ ਕਰਵਾਉਣ ਦੀ ਮੰਗ

ਰਾਜ ਸਭਾ 'ਚ ਪੱਛਮੀ ਏਸ਼ੀਆ ਦੇ ਹਾਲਾਤ 'ਤੇ ਹੰਗਾਮਾ, ਵਾਕਆਊਟ 'ਤੇ ਜੇ.ਪੀ. ਨੱਡਾ ਨੇ ਵਿਰੋਧੀ ਧਿਰ ਨੂੰ ਦੱਸਿਆ 'ਗੈਰ-ਜ਼ਿੰਮੇਵਾਰ'

ਰਾਜ ਸਭਾ 'ਚ ਪੱਛਮੀ ਏਸ਼ੀਆ ਦੇ ਹਾਲਾਤ 'ਤੇ ਹੰਗਾਮਾ, ਵਾਕਆਊਟ 'ਤੇ ਜੇ.ਪੀ. ਨੱਡਾ ਨੇ ਵਿਰੋਧੀ ਧਿਰ ਨੂੰ ਦੱਸਿਆ 'ਗੈਰ-ਜ਼ਿੰਮੇਵਾਰ'

ਦਿੱਲੀ ਸ਼ਰਾਬ ਨੀਤੀ ਮਾਮਲਾ: ਹਾਈਕੋਰਟ ਪਹੁੰਚੀ CBI, ਅਦਾਲਤ ਨੇ ਕੇਜਰੀਵਾਲ ਅਤੇ ਸਿਸੋਦੀਆ ਤੋਂ ਮੰਗਿਆ ਜਵਾਬ

ਦਿੱਲੀ ਸ਼ਰਾਬ ਨੀਤੀ ਮਾਮਲਾ: ਹਾਈਕੋਰਟ ਪਹੁੰਚੀ CBI, ਅਦਾਲਤ ਨੇ ਕੇਜਰੀਵਾਲ ਅਤੇ ਸਿਸੋਦੀਆ ਤੋਂ ਮੰਗਿਆ ਜਵਾਬ

ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਸਭ ਤੋਂ ਪਹਿਲਾਂ ; ਅੱਜ 50 ਸਪੈਸ਼ਲ ਫਲਾਈਟਾਂ ਚਲਾਉਣਗੀਆਂ ਭਾਰਤੀ ਏਅਰਲਾਈਨਜ਼

ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਸਭ ਤੋਂ ਪਹਿਲਾਂ ; ਅੱਜ 50 ਸਪੈਸ਼ਲ ਫਲਾਈਟਾਂ ਚਲਾਉਣਗੀਆਂ ਭਾਰਤੀ ਏਅਰਲਾਈਨਜ਼